ਦੁਨੀਆਂਦਾਰੀ ਵਿੱਚ ਹੋਇਆ ਮਸ਼ਰੂਫ ਜਿਹੜਾ
ਉਮਰ ਜ਼ਾਇਆ ਉਸ ਨਾਦਾਨ ਕੀਤੀ
ਰਹਿਮਤ ਰੱਬ ਦੀ ਉਸ ਤੇ ਨਹੀਂ ਹੁੰਦੀ
ਜੀਹਨੇ ਨੇਕੀ ਨਾ ਵਿੱਚ ਜਹਾਨ ਕੀਤੀ।।
ਦਿਲ ਨੂੰ ਲੱਗ ਜਾਣ ਰੋਗ ਤੇ ਕਿ ਕਰੀਏ
ਕਿਸੇ ਦੀ ਯਾਦ ਵਿੱਚ ਅੱਖੀਆਂ ਰੋਣ ਤੇ ਕਿ ਕਰੀਏ
ਸਾਨੂੰ ਤੇ ਮਿਲਣ ਦੀ ਆਸ ਰਹਿੰਦੀ ਐ ਹਰ ਵੇਲ਼ੇ ਬੁੱਲ੍ਹੇਆ
ਜੇ ਯਾਰ ਹੀ ਭੁੱਲ ਜਾਣ ਤੇ ਕਿ ਕਰੀਏ।।
ਪੜ ਪੜ ਆਲਮ ਫਾਜ਼ਿਲ ਹੋਇਆ
ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ
ਜਾ ਜਾ ਵੜਦਾ ਮੰਦਰ ਮਸੀਤਾਂ
ਕਦੇਂ ਆਪਣੇ ਅੰਦਰ ਤੂੰ ਵੜਿਆ ਹੀ ਨਹੀਂ।।
ਕਦੇ ਮਹਿਕ ਨਾ ਮੁੱਕਦੀ ਫੁੱਲਾਂ ਵਿੱਚੋਂ
ਫੁੱਲ ਸੁੱਕਦੇ ਸੁੱਕਦੇ ਸੁੱਕ ਜਾਂਦੇ
ਕੋਈ ਕਦਰ ਨਾ ਜਾਣੇ ਪਿਆਰ ਦੀ
ਦਿਲ ਟੁੱਟਦੇ ਟੁੱਟਦੇ ਟੁੱਟ ਜਾਂਦੇ।।
ਦਿਲ ਦਾ ਕਿ ਹਾਲ ਸੁਣਾਵਾਂ
ਵਿੱਚ ਹਿਜ਼ਰ ਦੇ ਘੁਲ਼ਦੀ ਜਾਵਾਂ
ਤੇਰੀ ਯਾਦ ਵਿੱਚ ਪਾਗਲ ਹੋ ਕੇ
ਓ ਬੁੱਲ੍ਹੇਆ ਆਪਣਾ ਆਪ ਵੀ ਭੁੱਲਦੀ ਜਾਵਾਂ।।
ਉਸ ਨੂੰ ਕਦੇ ਨਾ ਮਾਹੀ ਮਿਲਿਆ
ਜਿਹੜਾ ਦੋ ਘਰਾਂ ਦਾ ਸਾਂਝਾਂ
ਇੱਕ ਪਾਸੇ ਰੱਖ ਨੀ ਹੀਰੇ
ਖੇੜੇ ਰੱਖ ਜਾ ਰਾਂਝਾ।।
ਤੂੰ ਕਿਉਂ ਢਾਵੇਂ ਮਸਜਿਦ ਮੇਰੀ
ਮੈਂ ਕਿਉਂ ਤੋੜਾਂ ਤੇਰੇ ਮੰਦਰ ਨੂੰ
ਆ ਜਾ ਦੋਵੇਂ ਬਹਿ ਕੇ ਪੜ੍ਹੀਏ
ਇੱਕ ਦੂਜੇ ਦੇ ਅੰਦਰ ਨੂੰ।।
ਅਸਾਂ ਲਾਈ ਇਮਾਨ ਦੀ ਬਾਜ਼ੀ ਐ
ਸੱਜਣ ਫੇਰ ਵੀ ਨਾ ਹੋਇਆ ਰਾਜ਼ੀ ਐ
ਫ਼ਤਵੇ ਲਾਏ ਕੁਫਰ ਦੇ ਕਾਜ਼ੀ ਐ
ਆਖਣ ਹਕੀਕੀ ਨਹੀਂ ਇਸ਼ਕ ਮਜਾਜ਼ੀ ਐ।।
ਇਸ਼ਕ ਜਿੰਨ੍ਹਾਂ ਦੇ ਹੱਡੀ ਰਚਿਆ
ਉਹ ਕਿੱਥੇ ਭੁੱਲਦੇ ਬੁੱਲ੍ਹਿਆ
ਜਿੰਨ੍ਹਾਂ ਰੱਬ ਮੰਨਿਆਂ ਇਸ਼ਕ ਨੂੰ
ਉਹ ਨਹੀਂ ਜਾਂਦਾ ਭੁੱਲਿਆ।।
ਕਿਵੇਂ ਪੈਰੀਂ ਘੁੰਗਰੂ ਬੰਨੀਏ
ਸਾਨੂੰ ਨੱਚਣ ਦਾ ਨਹੀਂ ਚੱਜ
ਸਾਡਾ ਯਾਰ ਮਨਾ ਦੇ ਮੁਰਸ਼ਦਾ
ਤੂੰ ਰੱਖੇਂ ਸਾਡੀ ਲਜ਼।।
ਹੋਵੇ ਯਾਰ ਤੇ ਦੇਵੇ ਹਾਰ ਤੈਨੂੰ
ਉਸ ਹਾਰ ਨੂੰ ਹਾਰ ਨਾਂਹ ਸਮਝੀਂ
ਬੁੱਲੇ ਸ਼ਾਹ ਭਾਵੇਂ ਯਾਰ ਜਿੰਨ੍ਹਾਂ ਵੀ ਗਰੀਬ ਹੋਵੇ
ਓਹਦੀ ਸੰਗਤ ਨੂੰ ਬੇਕਾਰ ਨਾਂਹ ਸਮਝੀਂ।।
ਅਸੀਂ ਮੰਦਰ ਵਿੱਚ ਨਮਾਜ਼ ਪੜ੍ਹੀ
ਤੇ ਮਸਜਿਦ ਵਿੱਚ ਸਲੋਕ
ਅਸੀਂ ਰੱਬ ਸੱਚਾ ਨਾਂ ਵੰਡਿਆ
ਸਾਨੂੰ ਕਾਫਰ ਆਖਣ ਲੋਕ।।
ਜਾਤ ਪਾਤ ਦੀ ਗੱਲ ਨਾ ਕਰ ਤੂੰ
ਜਾਤ ਵੀ ਮਿੱਟੀ ਤੂੰ ਵੀ ਮਿੱਟੀ
ਜਾਤ ਸਿਰਫ ਖੁਦਾ ਦੀ ਉੱਚੀ
ਬਾਕੀ ਸਬ ਮਿੱਟੀ ਮਿੱਟੀ।।
ਇਸ਼ਕ ਦੀ ਸੂਲੀ ਉਹ ਹੀ ਚੜ੍ਹਿਆ
ਜਿਸ ਨੇ ਆਪਣੀ ਮੈਂ ਨੂੰ ਪੜ੍ਹਿਆ
ਨਫ਼ਸ ਆਪਣੇ ਨਾਲ ਓਹੀ ਲੜਿਆ
ਜਿਹੜਾ ਇਸ਼ਕ ਦੀ ਅੱਗ ਵਿੱਚ ਸੜਿਆ।।
ਜੇ ਰੱਬ ਮਿਲਦਾ ਨਹਾਤੇਆਂ ਧੋਤੇਆਂ
ਤਾਂ ਮਿਲਦਾ ਡੱਡੂਆਂ ਮੱਛੀਆਂ
ਜੇ ਰੱਬ ਮਿਲਦਾ ਮੰਦਰ ਮਸੀਤਾਂ
ਤਾਂ ਰੱਬ ਮਿਲਦਾ ਚਮ ਚੜਿਕੀਆਂ
ਜੇ ਰੱਬ ਮਿਲਦਾ ਜੰਗਲ ਬੇਲੈ
ਤਾਂ ਰੱਬ ਮਿਲਦਾ ਗਾਈਆਂ ਵੱਛੀਆਂ
ਬੁੱਲ੍ਹੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ
ਨੀਤਾਂ ਜੀਹਨਾਂ ਦੀਆਂ ਸੱਚੀਆਂ।।
ਲੁਕ ਲੁਕ ਜੀਣਾ ਤੇ ਮਰਨਾ ਕੀ
ਇੰਜ ਹੋਣਾ ਕਿ ਤੇ ਕਰਨਾ ਕੀ
ਜਦੋਂ ਇਸ਼ਕ ਸਮੁੰਦਰੇ ਕੁੱਦ ਜਾਣਾ
ਫੇਰ ਡੁੱਬਣਾ ਕਿ ਤੇ ਤਰਨਾ ਕੀ।।
ਕੋਈ ਰੰਗ ਕਾਲਾ, ਕੋਈ ਰੰਗ ਪੀਲਾ
ਕੋਈ ਲਾਲ ਗੁਲਾਬੀ ਕਰਦਾ
ਬੁੱਲੇ ਸ਼ਾਹ ਰੰਗ ਮੁਰਸ਼ਦ ਵਾਲਾ
ਕਿਸੇ ਕਿਸੇ ਨੂੰ ਚੜਦਾ।।
ਅਲਿਫ਼ ਅੱਗ ਲੱਗੀ ਵਿੱਚ ਸੀਨੇ ਦੇ
ਸੀਨਾ ਤੱਪ ਕੇ ਵਾਂਗ ਤੰਦੂਰ ਹੋਇਆ
ਕੁੱਝ ਲੋਕਾਂ ਦੇ ਤਾਣਿਆਂ ਮਾਰ ਦਿੱਤਾ
ਕੁੱਝ ਸੱਜਣ ਅੱਖੀਆਂ ਤੋਂ ਦੂਰ ਹੋਇਆ।।
ਭੁੱਖੇ ਢਿੱਡ ਨਾਂਹ ਘਰ ਤੋਂ ਤੁਰੀਏ ਚਾਹੇ ਲੱਖ ਹੋਵੇ ਮਜਬੂਰੀ
ਰਿਜ਼ਕ ਲਈ ਤੂੰ ਫਿਰਨਾ ਮਿੱਤਰਾ, ਰੋਟੀ ਬਹੁਤ ਜਰੂਰੀ
ਸਬਰ ਪਿਆਲਾ ਮਹਿੰਗਾ ਭਰਦਾ, ਸਸਤੀ ਮਿਲੇ ਗਰੂਰੀ
ਰੁੱਖੀ ਸੁੱਖੀ ਹੱਸ ਕੇ ਖਾ ਲੈ, ਨਹੀਂ ਮਿਲਦੀ ਜੇ ਚੂਰੀ।।
ਉੱਚੇ ਮਹਿਲਾਂ ਦੇ ਵਿੱਚ ਬਹਿ ਕੇ
ਘਰ ਆਖਣ ਖੰਡਰਾਂ ਨੂੰ
ਮਲ ਮਲ ਸਾਬਣ ਜ਼ਹਿਰ ਸਵਾਰਣ
ਲੱਗੇ ਜਾਲੇ ਅੰਦਰਾਂ ਨੂੰ।।
ਨਹੀਂ ਲੰਘਦਾ ਵਕ਼ਤ ਵਿਛੋੜੇ ਦਾ
ਬਿਨ ਯਾਰ ਗੁਜ਼ਾਰਾ ਕੌਣ ਕਰੇ,
ਦੁਨੀਆਂ ਤੋਂ ਕਿਨਾਰਾ ਹੋ ਸਕਦਾ ਐ
ਯਾਰਾਂ ਤੋਂ ਕਿਨਾਰਾ ਕੌਣ ਕਰੇ,
ਇੱਕ ਦਿਨ ਜੋਵੇ ਤਾਂ ਲੰਘ ਜਾਵੇ ਬੁੱਲ੍ਹੇਆ
ਸਾਰੀ ਉਮਰ ਗੁਜ਼ਾਰਾ ਕੌਣ ਕਰੇ?।।
ਬੁੱਲ੍ਹੇਆ ਕਿਸੇ ਦੇ ਝੂਠੇ ਇਸ਼ਕ ਨਾਲੋਂ
ਅਸੀਂ ਇਸ਼ਕ ਖ਼ੁਦਾ ਦਾ ਪਾਇਆ ਐ
ਤੇ ਜਿੰਨ੍ਹੇ ਲਾ ਕੇ ਪਿੱਛੇ ਨਹੀਂ ਮੁੜਨਾ
ਅਸੀਂ ਐਸਾ ਯਾਰ ਬਣਾਇਆ ਐ।।
ਦਿਲ ਦਾ ਬੂਹਾ ਖੋਲ੍ਹਦਾ ਕਿਉਂ ਨਹੀਂ
ਅੰਦਰ ਐ ਤੇ ਬੋਲਦਾ ਕਿਉਂ ਨਹੀਂ
ਮੋਤੀ ਨੇ ਤੇ ਸਾਂਭ ਲਵੇ ਨਾ
ਓਏ ਹੰਜੂ ਨੇ ਤੇ ਡੋਲਦਾ ਕਿਉਂ ਨਹੀਂ।।
ਜੱਗ ਤੋਂ ਤੈਨੂੰ ਕੁੱਝ ਨਹੀਂ ਲੱਭਣਾ
ਸੋਹਣਾ ਐਥੇ ਭੁੱਲ ਜਾਵੇਂਗਾ
ਉੱਠ ਜਾ ਹੁਣ ਵੀ ਸੱਜਦਾ ਕਰ ਲੈ
ਕਾਫ਼ਿਰ ਮਰਿਆ ਰੁੱਲ ਜਾਵੇਂਗਾ।।
ਬੁੱਲੇ ਸ਼ਾਹ ਰੰਗ ਫਿੱਕੇ ਹੋ ਗਏ, ਤੇਰੇ ਬਾਜੋਂ ਸਾਰੇ
ਤੂੰ-ਤੂੰ ਕਰਕੇ ਜਿੱਤ ਗਏ ਸੀ, ਮੈਂ-ਮੈਂ ਕਰਕੇ ਹਾਰੇ।।
ਐਥੇ ਕਈਆਂ ਨੂੰ ਮਾਣ ਵਫਾ ਦਾ
ਤੇ ਕਈਆਂ ਨੂੰ ਨਾਜ਼ ਅਦਾਵਾਂ ਦਾ
ਅਸੀਂ ਪੀਲੇ ਪੱਤੇ ਦਰੱਖਤਾਂ ਦੇ
ਸਾਨੂੰ ਰਹਿੰਦਾ ਖੌਫ ਹਵਾਵਾਂ ਦਾ।।
ਗੁੱਸੇ ਵਿੱਚ ਨਾ ਆਇਆ ਕਰ
ਠੰਡਾ ਕਰਕੇ ਖਾਇਆ ਕਰ
ਦਿਨ ਤੇਰੇ ਵੀ ਫਿਰ ਜਾਵਣਗੇ
ਐਵੇਂ ਨਾ ਘਬਰਾਇਆ ਕਰ।।
ਚਾਦਰ ਮੈਲੀ ਤੇ ਸਾਬਣ ਥੋੜ੍ਹਾ
ਬੈਠ ਕਿਨਾਰੇ ਧੋਵੇਂਗਾ
ਦਾਗ ਨਹੀਂ ਛੁੱਟਣੇ ਪਾਪਾਂ ਵਾਲੇ
ਧੋਵੇਂਗਾ ਫੇਰ ਰੋਵੇਂਗਾ।।
ਅਸੀਂ ਜੋਗੀ ਇਸ਼ਕ ਹਜ਼ੂਰ ਦੇ
ਸਾਡਾ ਬਹੁਤਾ ਔਖਾ ਜੋਗ
ਸਾਡੀ ਜਿੰਦ ਗਮਾਂ ਵਿੱਚ ਨਿਕਲਦੀ
ਸਾਨੂੰ ਲੱਗੇ ਡਾਢੇ ਰੋਗ।।
ਸਖਤ ਜ਼ੁਬਾਨਾਂ ਰੱਖਣ ਵਾਲੇ
ਦਿੰਦੇ ਨਾ ਨੁਕਸਾਨ
ਬੁੱਲਿਆ ਡਰ ਉਹਨਾਂ ਦੇ ਕੋਲੋਂ
ਜਿਹੜੇ ਝੁੱਕ ਝੁੱਕ ਕਰਨ ਸਲਾਮ।।
ਜਿਸ ਯਾਰ ਦੇ ਯਾਰ ਹਜ਼ਾਰ ਹੋਣ
ਉਸ ਯਾਰ ਨੂੰ ਯਾਰ ਨਾਂਹ ਸਮਝੀਂ
ਜਿਹੜਾ ਹੱਦ ਤੋਂ ਵੱਧ ਕੇ ਪਿਆਰ ਕਰੇ
ਉਸ ਪਿਆਰ ਨੂੰ ਪਿਆਰ ਨਾਂਹ ਸਮਝੀਂ।।
ਜਿਸ ਨੂੰ ਲੱਗੇ ਚੋਟ ਇਸ਼ਕ ਦੀ
ਉਸ ਦਾ ਹਾਲ ਤੇ ਜਾਣੇ ਰੱਬ
ਪੜ੍ਹ ਨਮਾਜ਼ ਤੂੰ ਇਸ਼ਕੇ ਵਾਲੀ
ਬਾਕੀ ਕੂਰ ਕਹਾਣੀ ਸਭ।।
ਬੂਰੇ ਬੰਦੇ ਮੈਂ ਲੱਭਣ ਤੁਰਿਆ
ਬੁਰਾ ਨਾ ਲੱਭਿਆ ਕੋਈ
ਆਪਣੇ ਅੰਦਰ ਝਾਕ ਕੇ ਦੇਖਿਆ
ਮੈਂ ਤੋਂ ਬੁਰਾ ਨਾ ਕੋਈ।।
ਅਸੀਂ ਨਾਜ਼ੁਕ ਦਿਲ ਦੇ ਬੰਦੇ ਹਾਂ
ਸਾਡਾ ਦਿਲ ਨਾ ਯਾਰ ਦੁਖਾਇਆ ਕਰ
ਨਾ ਝੂਠੇ ਵਾਅਦੇ ਕਰਿਆ ਕਰ
ਨਾ ਝੂਠੀਆਂ ਕਸਮਾਂ ਖਾਇਆ ਕਰ।।
ਇੱਕ ਸ਼ੀਸ਼ਾ ਲਿਆ ਸੀ ਯਾਰ ਵੇਖਣ ਲਈ
ਉਹ ਵੀ ਜ਼ਮੀਨ ਤੇ ਡਿੱਗ ਕੇ ਚੂਰ ਹੋਇਆ
ਬੁੱਲੇ ਸ਼ਾਹ ਲੋਕੀ ਹੱਸ ਕੇ ਯਾਰ ਮਨਾ ਲੈਂਦੇ
ਤੇ ਸਾਡਾ ਰੋਣਾ ਵੀ ਨਾਂਹ ਮੰਜੂਰ ਹੋਇਆ।।
ਕੀਤਾ ਸਵਾਲ ਮੀਆਂ ਮਜਨੂੰ ਤੋਂ
ਤੇਰੀ ਲੈਲਾ ਰੰਗ ਦੀ ਕਾਲੀ ਐ
ਦਿੱਤਾ ਜਵਾਬ ਮੀਆਂ ਮਜਨੂੰ ਨੇ
ਤੇਰੀ ਅੱਖ ਨਾ ਵੇਖਣ ਵਾਲੀ ਐ
ਤੇ ਛੱਡ ਵੇ ਬੁੱਲ੍ਹੇਆ ਦਿਲ ਦੇ ਛਡਿਆ
ਹੁਣ ਕਿ ਗੋਰੀ ਤੇ ਕਿ ਕਾਲੀ ਐ।।
ਪੱਥਰ ਕਦੇ ਗੁਲਾਬ ਨਹੀਂ ਹੁੰਦੇ
ਕੋਰੇ ਵਰਕੇ ਕਿਤਾਬ ਨਹੀਂ ਹੁੰਦੇ
ਜੇ ਕਰ ਲਾਈਏ ਯਾਰੀ ਬੁੱਲ੍ਹੇਆ
ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ।।
ਕੁੱਝ ਸ਼ੋਂਕ ਸੀ ਯਾਰ ਫ਼ਕੀਰੀ ਦਾ
ਕੁੱਝ ਇਸ਼ਕ ਨੇ ਜੱਗ ਜੱਗ ਰੋਲ ਦਿੱਤਾ
ਕੁਝ ਸੱਜਣ ਕਸਰ ਨਾ ਛੱਡੀ ਐ
ਕੁਝ ਜ਼ਹਿਰ ਰਕੀਬਾਂ ਘੋਲ ਦਿੱਤਾ।।
ਕੋਈ ਮੁੱਲ ਨਹੀਂ ਜੱਗ ਤੇ ਰਿਸ਼ਤਿਆਂ ਦਾ
ਇਹ ਛੁੱਟਦੇ ਛੁੱਟਦੇ ਛੁੱਟ ਜਾਂਦੇ
ਕਦੀ ਪਿਆਰ ਨਹੀਂ ਮੁੱਕਦਾ ਦਿਲਾਂ ਵਿੱਚੋਂ
ਸਾਹ ਮੁੱਕਦੇ ਮੁੱਕਦੇ ਮੁੱਕ ਜਾਂਦੇ।।
ਦਿਲ ਦੇ ਗੁੰਝਲ ਖੋਲ੍ਹ ਵੇ ਮਾਹੀ
ਤੂੰ ਵੀ ਤੇ ਕੁਝ ਬੋਲ ਵੇ ਮਾਹੀ
ਗਲੀਆਂ ਦੇ ਵਿੱਚ ਰੁੱਲਦੇ ਪਏ ਆ
ਹੁੰਦੇ ਸਾਂ ਅਨਮੋਲ ਵੇ ਮਾਹੀ।।
ਬੁੱਲ੍ਹੇ ਸ਼ਾਹ ਸਭ ਝੂਠ ਨੂੰ ਵੇਖਣ
ਸੱਚ ਹੈ ਇੱਕ ਖੁਦਾਈ
ਰੱਬ ਨਾ ਪਾਇਆ ਵਿੱਚ ਦੁਨੀਆਂ ਦੇ
ਸਾਰੀ ਉਮਰ ਗਵਾਈ।।
ਜੀਵਨ ਜੀਵਨ ਹਰ ਕੋਈ ਆਖੇ
ਮੌਤ ਖੜੀ ਸਿਰ ਉੱਤੇ
ਤੇਰੇ ਨਾਲੋਂ ਲੱਖ ਲੱਖ ਸੋਹਣੇ
ਖ਼ਾਕ ਅੰਦਰ ਜਾ ਸੁੱਤੇ।।
ਪਹਾੜਾਂ ਤੇ ਚੜਦੇ ਸਲਾਬ ਦੇਖੇ
ਵਿੱਚ ਕੰਡਿਆਂ ਦੇ ਰੁਲਦੇ ਗੁਲਾਬ ਦੇਖੇ
ਦੌਲਤ ਤੇ ਐਨਾ ਮਾਣ ਨਾ ਕਰ ਬੰਦਿਆਂ
ਸੜਕਾਂ ਤੇ ਰੁਲਦੇ ਨਵਾਬ ਦੇਖੇ।।
ਰੌਣਕ ਮੇਲੇ ਮੁੱਕ ਰੁੱਕ ਨੇ
ਸਾਹ ਜਿਸ ਵੇਲੇ ਮੁੱਕ ਜਾਂਦੇ ਨੇ
ਜਿਹੜੇ ਕਹਿੰਦੇ ਜਾਨ ਤੋਂ ਪਿਆਰਾ
ਲੋੜ ਪਵੇ ਤੇ ਲੁੱਕ ਜਾਂਦੇ ਨੇ।।
ਬੜੇ ਬੜੇ ਬੇਦਰਦੀ ਯਾਰ ਆਖਿਰ
ਬੇਵਫ਼ਾਈ ਕਰ ਵੀ ਤੇ ਜਾਂਦੇ ਨੇ
ਤੇ ਪਾ ਕੇ ਕਸਮਾਂ ਪਾਕ ਕੁਰਾਨ ਦੀਆਂ
ਬਾਜ਼ੀ ਇਸ਼ਕ ਦੀ ਹਰ ਵੀ ਤੇ ਜਾਂਦੇ ਨੇ
ਫਿਰਦੇ ਨਾਲ ਯਾਰ ਬਣ ਕੇ
ਵਾਂਗ ਸੱਪਾਂ ਦੇ ਲੜ ਵੀ ਤੇ ਜਾਂਦੇ ਨੇ
ਕਿ ਹੋਇਆ ਬੁੱਲ੍ਹੇ ਸ਼ਾਹ ਸਾਡੇ ਯਾਰ ਛੱਡ ਗਏ
ਲੋਕਾਂ ਦੇ ਮਰ ਵੀ ਤੇ ਜਾਂਦੇ ਨੇ।।